ਗੁਰਦੁਆਰਾ ਰਾਮਪੁਰ ਖੇੜਾ ਸਾਹਿਬ

(ਤਪ ਅਸਥਾਨ ਸੰਤ ਬਾਬਾ ਹਰਨਾਮ ਸਿੰਘ ਜੀ)

੧੯੪੯ ਈ. ਤੋਂ ਪਹਿਲੇ, ਇੱਕ ਅਤਿ ਭਿਆਨਕ, ਉਜਾੜ-ਬੀਆਬਾਨ ਦਿੱਖ ਵਾਲਾ ਡਰਾਉਣਾ ਥੇਹ ਸੀ, ਜਿਸ ਨੂੰ ਲੋਕ ਭੂਤਾਂ-ਪ੍ਰੇਤਾਂ ਵਾਲਾ "ਸਕਤਾ-ਥੇਹ" ਜਾਣਕੇ ਇਸ ਦੇ ਨੇੜਿਓਂ ਲੰਘਣ ਤੋਂ ਵੀ ਗੁਰੇਜ਼ ਕਰਦੇ ਸਨ। ਇਸ ਸਕਤੇ-ਥੇਹ ਉੱਪਰ ਸਦੀਆਂ ਪੁਰਾਣੇ ਪਿੱਪਲਾਂ ਅਤੇ ਬੋਹੜਾਂ ਦਾ ਡਰਾਉਣਾ ਝੁੰਡ ਸੀ। ਇਨ੍ਹਾਂ ਦਰਖ਼ਤਾਂ ਦੇ ਡਿੱਗੇ ਪੱਤਿਆਂ ਦੀਆਂ ਉੱਚੀਆਂ ਤੈਹਾਂ ਵਿੱਚ ਸੱਪ, ਠੂੰਹੇਂ, ਕਨਖ਼ਜੂਰੇ ਵਗੈਰਾ ਜ਼ਹਿਰੀਲੇ ਜੀਵ ਆਪਣੇ ਘਰ ਬਣਾਕੇ ਬੇ-ਫ਼ਿਕਰੀ ਦਾ ਜੀਵਨ ਬਤੀਤ ਕਰਦੇ ਸਨ ਕਿਉਂਕਿ ਇਹ ਡਰਾਉਣਾ, ਸਕਤਾ-ਥੇਹ ਮਨੁੱਖੀ ਪੈਰਾਂ ਦੀ ਛੋਹ ਤੋਂ ਬਿਲਕੁਲ ਅਛੋਹ ਸੀ।ਇਸ ਭਿਆਨਕ, ਸਕਤੇ-ਥੇਹ ਉੱਪਰ ਸਤਿਗੁਰੂ ਜੀ ਦਾ ਹੁਕਮ ਮੰਨਕੇ ਸੰਤ ਬਾਬਾ ਹਰਨਾਮ ਸਿੰਘ ਜੀ ਨੇ ੧੯੪੯ ਈ: ਵਿੱਚ ਆਪਣੇ ਚਰਨ ਪਾਏ ਅਤੇ ਪ੍ਰਭੂ ਬੰਦਗੀ ਕਰਕੇ "ਜਿਥੈ ਨਾਮੁ ਜਪੀਐ ਪ੍ਰਭ ਪਿਆਰੇ॥ ਸੇ ਅਸਥਲ ਸੋਇਨ ਚਉਬਾਰੇ॥" ਦੇ ਗੁਰੂ ਫ਼ੁਰਮਾਨਾਂ ਨੂੰ ਸਾਕਾਰ ਕਰ ਦਿਖਾਇਆ। ਮਨੁੱਖੀ ਛੋਹ ਨੂੰ ਤਰਸਦੀ ਇਸ ਡਰਾਉਣੇ ਥੇਹ ਦੀ ਸਕਤੀ ਧਰਤ ਨੂੰ ਭਜਨ-ਬੰਦਗੀ ਦੀ ਬਦੌਲਤ "ਰਾਮ ਦੀ ਪੁਰੀ" ਅਤੇ "ਖੁਸ਼ੀਆਂ-ਖੇੜਿਆਂ" ਦੀ ਨਿਧੀ ਬਣਾ ਦਿੱਤਾ।  ਥੋੜ੍ਹੇ ਹੀ ਸਮੇਂ ਵਿੱਚ ਇਸ ਅਸਥਾਨ ਉੱਪਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਜਾਣ ਉਪ੍ਰੰਤ ਇਸ ਦਾ ਨਾਮ "ਗੁਰਦੁਆਰਾ ਰਾਮਪੁਰ ਖੇੜਾ" ਕਰਕੇ ਜਗਤ ਪ੍ਰਸਿੱਧ ਹੋ ਗਿਆ। ਸੰਤ ਬਾਬਾ ਹਰਨਾਮ ਸਿੰਘ ਜੀ ਦੇ ਪਾਰਸੀ ਜੀਵਨ ਦੀ ਵਿਸਥਾਰ ਪੂਰਵਕ ਜਾਣਕਾਰੀ, ਉਹਨਾਂ ਦੀ ਜੀਵਨ-ਗਾਥਾ ਪੁਸਤਕ "ਸੇ ਕਿਨੇਹਿਆ? ਵਿੱਚੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਅੱਜ ਇਸ ਅਸਥਾਨ ਤੋਂ ਬਾਬਾ ਜੀ ਦੇ ਉਤਰਾਧਿਕਾਰੀ, ਸੰਤ ਬਾਬਾ ਸੇਵਾ ਸਿੰਘ ਜੀ ਦੀ ਸੁਯੋਗ ਦੇਖ-ਰੇਖ ਹੇਠ ਧਾਰਮਿਕ, ਸਮਾਜਿਕ ਅਤੇ ਮਨੁੱਖਤਾ ਦੇ ਭਲੇ ਹਿਤ ਬੇਅੰਤ ਕਾਰਜ ਗੁਰੂ ਅਗਵਾਈ ਵਿੱਚ, ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੇ ਹਨ।

Rampur Khera Sahib

Prior to 1949, a  terrifying, forbidden and abandoned mound of ruins of an ancient township. Local people would not pass by this place even during the day, regarding it as being haunted by spirits and called it the morbid hill. In the deep undergrowth below the trees, amongst the thick layers of fallen leaves, countless poisonous scorpions, spiders, beetles, millipedes and snakes would crawl in the rotting vegetation, free from the footsteps of humans. Accepting the order of our true guru, Sant Baba Harnam Singh Ji set foot on this scary mound in 1949 and by meditating on the true almighty creator, fulfilled the true words of our guru that “wherever one mediates on god lovingly, that place becomes akin to lofty gold mansions”. Through his deep meditation in god, he transformed this scary place that was bereft of human contact, into the town of the all-pervasive lord (Rampur). Soon after, with the enthronement of Guru Granth Sahib Ji at this place, the once ruined mound became popularly known as Gurdwara Rampur Khera Sahib. One can read the autobiography of Sant Baba Harnam Singh Ji - “Say Kinehiya“, to find out a detailed account of the saintly life of this blessed soul. Today, under the auspices, management and efforts of  Sant Baba Sewa Singh Ji, who is the spiritual successor to Sant Baba Harnam Singh Ji, and with the help of the congregation, numerous religious, social and  community based projects, in service of humanity, are undertaken from this place. 


Directions

ਦੁਆਬੇ ਦੇ ਜ਼ਿਲਾ ਹੁਸ਼ਿਆਰਪੁਰ ਤੋਂ ਦਸੂਹਾ ਜਾਣ ਵਾਲੀ ਸੜਕ ਉੱਪਰ ਹੁਸ਼ਿਆਰ ਪੁਰ ਤੋਂ ੨੮ ਕਿਲੋਮੀਟਰ ਦੀ ਦੂਰੀ ਤੇ ਅਤੇ ਗੜ੍ਹਦੀਵਾਲਾ ਕਸਬੇ ਤੋਂ ੨ ਕਿਲੋਮੀਟਰ ਪਿਛਾਂਹ ਪਿੰਡ ਗੋਂਦਪੁਰ ਤੋਂ ਪਹਿਲੇ ਸੜਕ ਦੇ ਆਰ-ਪਾਰ ਇੱਕ ਵੱਡ-ਅਕਾਰੀ ਗੇਟ "ਗੁਰਦੁਆਰਾ ਰਾਮਪੁਰ ਖੇੜਾ" ਜਾਣ ਦੇ ਰਸਤੇ ਦਾ ਸੰਕੇਤ ਦਿੰਦਾ ਹੈ। ਮੁੱਖ ਸੜਕ ਤੋਂ ਲਹਿੰਦੇ ਪਾਸੇ ਵੱਲ ਪੱਕੀ ਸੜਕ ਤੇ ਗੁਰਦੁਆਰਾ ਸਾਹਿਬ ਦੀ ਦੂਰੀ ਕੇਵਲ ਇੱਕ ਕਿਲੋਮੀਟਰ ਹੈ।

When travelling along  the main highway from Hoshiarpur to the town of Dasuya , about  28 kilometres from Hoshiarpur and 2 kilometres before reaching a township called Garhdiwalia, a visitor will encounter a large, arched gateway on the left side of the highway, signifying to turn left onto a tree lined  boulevard called Sant baba Harnam Singh marg. Travelling one  kilometre along this road, neatly lined with lamp posts, one arrives at the place where Sant Baba Harnam Singh Ji undertook years of deep meditation, now known as Gurdwara Rampur Khera.